Success Stories


Dial-112,ERSS(24×7)

ਜਦੋ ਦਾ ਪੰਜਾਬ ਵਿਚ ਡਾਇਲ-112, ਸ਼ੁਰੂ ਹੋਇਆ ਹੈ ਤਾਂ ਮੁਸੀਬਤ ਵਿਚ ਜਾ ਹੋਰ ਕਿਸੇ ਵੀ ਐਮਰਜੰਸੀ ਹਾਲਾਤ ਵਿਚ ਕਾਲਰ ਡਾਇਲ-112 ਤੇ ਕਾਲ ਕਰਦੇ ਹਨ ਤਾਂ ਬਿਨਾਂ ਦੇਰੀ ਉਹਨਾਂ ਨੂੰ ਤੁਰੰਤ ਪੁਲਿਸ ਸਹਾਇਤਾ ਮਿਲਦੀ ਹੈ, ਹੁਣ ਲੋਕਾਂ ਵਿਚ ਵਿਚ ਵੀ ਡਾਇਲ-112 ਪ੍ਰਤੀ ਜਾਗਰੂਕਤਾ ਆਈ ਹੈ, ਪਹਿਲਾਂ ਹਰੇਕ ਜਿਲ੍ਹੇ ਵਿੱਚ police help ਲਈ 100 ਨੰਬਰ ਹੁੰਦਾ ਸੀ, ਜੋ ਕਿ ਉਹ ਬੰਦ ਹੋ ਰਿਹਾ ਹੈ, ਇਸਲਈ ਸਾਰੇ ਪੰਜਾਬ, ਸਾਰੇ ਦੇਸ਼ ਵਿਚ ਇਕ ਹੀ police help ਨੰਬਰ ਡਾਇਲ-112 ਜੋ ਚੁਕਾ ਹੈ।100 ਨੰਬਰ ਦੇ ਮੁਕਾਬਲੇ ਡਾਇਲ-112 ਦੀ ਸਰਵਿਸ ਬਹੁਤ ਤੇਜ਼ ਅਤੇ ਪ੍ਰਭਾਵੀ ਹੈ, ਇਹ ਇਕ ਵਾਰੀ ਡਾਇਲ ਕਰਨ ਤੇ ਮਿਲ ਜਾਂਦਾ ਹੈ।
ਜਦੋ ਦਾ ਡਾਇਲ-112 ਸ਼ੁਰੂ ਹੋਇਆ ਹੈ, ਹੁਣ ਤੱਕ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚੋਂ ਬਹੁਤ ਲੋੜਵੰਦਾਂ ਨੇ ਕਾਲ ਕਰਕੇ ਮਦਦ ਮੰਗੀ ਤੇ ਉਹਨਾਂ ਨੂੰ ਤੁਰੰਤ ਮਦਦ ਮਿਲੀ ਵੀ ਹੈ, ਕਈ ਔਰਤਾਂ ਨਾਲ ਅਤਿਆਚਾਰ ਸਮਬੰਧੀ ਕਾਲਾਂ ਵੀ ਆਈਆਂ, ਜਿਸਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਖਿਲਾਫ FIRs ਵੀ ਦਰਜ ਕੀਤੀਆਂ ਹਨ।
ਜੇਕਰ ਕਿਸੇ ਦੀ ਠਾਣੇ ਵਿਚ ਸੁਣਵਾਈ ਨਹੀਂ ਹੁੰਦੀ, ਜਾ ਉਸਦਾ ਕੇਸ ਦਰਜ ਨਹੀਂ ਕੀਤਾ ਜਾਂਦਾ, ਜਾ ਕੋਈ ਪੁਲਿਸ ਕਰਮਚਾਰੀ ਕੇਸ ਦਰਜ ਕਰਨ ਲਈ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਉਸ ਦੇ ਖਿਲਾਫ ਵੀ ਡਾਇਲ-112 ਤੇ ਕਾਲ ਕੀਤੀ ਜਾ ਸਕਦੀ ਹੈ, ਇਸ ਵਿਚ ਇਹ ਕੇਸ ਥਾਣੇ ਵਿੱਚ ਨਾ ਭੇਜ ਕੇ , ਸਿੱਧਾ ਹੀ ਉਸ ਜਿਲ੍ਹੇ ਦੇ ਨੋਡਲ ਅਫਸਰ ਕੋਲ ਕਾਰਵਾਈ ਲਈ ਭੇਜਿਆ ਜਾਂਦਾ ਹੈ।
ਡਾਇਲ-112 ਦਾ ਪਹਿਲੀ ਕਾਲ ਤੇ ਮਿਲ ਜਾਣਾ, ਅਤੇ ਤੇਜ ਕਾਰਵਾਈ ਕਰਕੇ ਆਮ ਲੋਕਾਂ ਦਾ ਇਸ ਉਤੇ ਵਿਸ਼ਵਾਸ਼ ਵਧੀਆ ਹੈ, ਹੁਣ ਕੋਈ ਵੀ ਇੱਕਲੀ ਔਰਤ ਜਿਥੇ ਮਰਜੀ ਹੋਵੇ ਇਕ ਕਾਲ ਤੇ ਪੁਲਿਸ ਹੈਲਪ ਤੁਰੰਤ ਉਸ ਕੋਲ ਹੁੰਦੀ ਹੈ, ਰਾਤ ਨੀ ਕਿਸੇ ਸਮੇਂ ਵੀ ਕਿਸੇ ਵੀ ਥਾਂ ਤੋਂ ਲੋੜਵੰਦ ਕਾਲ ਕਰਦਾ ਹੈ ਤਾਂ ਉਸਦੀ ਲੋਕੇਸ਼ਨ ਦੇ ਅਧਾਰ ਤੇ ਉਸ ਕੋਲ ਪੁਲਿਸ ਹੈਲਪ ਪੁਹੰਚ ਜਾਂਦੀ ਹੈ।
ਡਾਇਲ-112 ਨੂੰ ਸਫਲ ਬਣਾਉਣ ਦਾ ਸਿਹਰਾ ਮਾਣਯੋਗ DGP ਸਾਹਿਬ ਪੰਜਾਬ ਪੁਲਿਸ ਨੂੰ ਜਾਂਦਾ ਹੈ, ਜਿਨ੍ਹਾਂ ਦੀ ਯੋਗ ਅਗਵਾਈ ਹੇਠ ਸੂਝਵਾਨ ਅਤੇ ਤਜਰਬੇਕਾਰ ਉਚ ਅਫਸਰ ਦੇ ਦਿਸ਼ਾ ਨਿਰਦੇਸ਼ ਹੇਠ ਯੋਗ ਕਰਮਚਾਰੀ 24×7 365 ਦਿਨ ਕੰਮ ਕਰ ਰਹੇ ਹਨ। ਅਤੇ ਉਮੀਦ ਹੈ ਕਿ ਡਾਇਲ-112 ਅਗੇ ਵੀ ਲੋਕਾਂ ਦੀ ਉਮੀਦਾਂ ਤੇ ਖਰਾ ਉਤਰੇਗਾ।


By: 112 User on 2019-07-30 15:04:27.81